About Us

BABA BUDHA JI INTERNATIONAL GURMAT GRANTHI SABHA (REGD.) INDIA

 ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਇਕ ਸਮਾਜ ਸੇਵੀ ਧਾਰਮਿਕ ਸੰਸਥਾ ਹੈ ਜਿਸਨੂੰ ਸੰਨ 2003 ਵਿਚ ਸਵ: ਭਾਈ ਸਤਿੰਦਰ ਸਿੰਘ ਦਾਖਾ ਜੀ ਵਲੋਂ ਗ੍ਰੰਥੀ ਪਾਠੀ ਸਿੰਘਾ ਦੇ ਹਿੱਤਾਂ ਲਈ ਬਣਾਇਆ ਗਿਆ ਸੀ | ਜਿਸ ਦਾ ਪਹਿਲਾ ਨਾਮ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਸੀ ਜੋ ਕਿ ਥੋੜੇ ਜਿਹੇ ਦਾਇਰੇ ਦੇ ਵਿਚ ਰਹਿ ਕੇ ਗ੍ਰੰਥੀ ਪਾਠੀ ਸਿੰਘਾਂ ਦੀ ਯੂਨੀਅਨ ਵਜੋਂ ਆਪਣਾ ਕੰਮ ਕਰਦੀ ਸੀ | ਜਿਸ ਦੌਰਾਨ ਸੰਨ 2006 ਵਿਚ ਹਲਕਾ ਰਾਏਕੋਟ ਤੋਂ ਭਾਈ ਬਲਜਿੰਦਰ ਸਿੰਘ ਛੰਨਾ ਇਸ ਸਭਾ ਨਾਲ ਜੁੜ੍ਹੇ ਜਿੰਨਾ ਦੀ ਮਿਹਨਤ ਨੂੰ ਦੇਖਦਿਆਂ ਕੁਝ ਕੁ ਮਹੀਨਿਆਂ ਬਾਅਦ ਹੀ ਭਾਈ ਬਲਜਿੰਦਰ ਸਿੰਘ ਛੰਨਾ ਜੀ ਨੂੰ ਮਾਲਵਾ ਖੇਤਰ ਦੇ ਪ੍ਰਧਾਨ ਵਜੋਂ ਸੇਵਾ ਸੰਭਾਲੀ ਗਈ | ਜਿਨ੍ਹਾਂ ਦੀ ਮਾਲਵਾ ਖੇਤਰ ਅੰਦਰ ਨਿਰਸਵਾਰਥ ਅਤੇ ਅਣਥੱਕ ਮਿਹਨਤ ਨੂੰ ਦੇਖਦਿਆਂ ਜੁਲਾਈ 2007 ਵਿਚ ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ) ਵਲੋਂ ਇਸ ਸਭਾ ਨੂੰ ਗੁਰਮਤਿ ਦੇ ਕੰਮਾਂ ਲਈ ਮਾਨਤਾ ਦਿੱਤੀ ਗਈ | ਇਸ ਦੌਰਾਨ ਸੰਨ 2007 ਦੇ ਅਖੀਰ  ਵਿਚ ਭਾਈ ਸਤਿੰਦਰ ਸਿੰਘ ਦਾਖਾ ਜੀ ਦੀ ਅਚਾਨਕ ਮੌਤ ਹੋਣ ਦੇ ਬਾਅਦ 5 ਦਸੰਬਰ, 2007 ਨੂੰ ਭਾਈ ਬਲਜਿੰਦਰ ਸਿੰਘ ਛੰਨਾ ਜੀ ਦੀ ਗੁਰਦੁਵਾਰਾ ਸਿੰਘ ਸਭਾ ਮਾਡਲ ਟਾਊਨ ਲੁਧਿਆਣਾ ਵਿਖੇ ਕੌਮੀ ਪ੍ਰਧਾਨ ਵਜੋਂ ਚੋਣ ਕੀਤੀ ਗਈ ਜਿਸ ਨੂੰ 10 ਜਨਵਰੀ,2008 ਨੂੰ ਗੁਰਦੁਵਾਰਾ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀ (ਅੱਡਾ ਮੁਲਾਂਪੁਰ ਦਾਖਾ) ਜਿਲਾ ਲੁਧਿਆਣਾ ਵਿਖੇ  ਸਮੁਚੇ ਤੋਰ ਤੇ ਸੰਵਿਧਾਨਿਕ ਰੂਪ ਵਿਚ ਪ੍ਰਵਾਨਗੀ ਦਿੱਤੀ ਗਈ | ਜਿਸ ਤੋਂ ਬਾਅਦ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਭਾਈ ਛੰਨਾ ਜੀ ਵਲੋਂ ਰਾਏਕੋਟ ਜਿਲਾ ਲੁਧਿਆਣਾ ਵਿਖੇ ਗ੍ਰੰਥੀ ਸਭਾ ਦਾ ਮੁੱਖ ਦਫਤਰ ਬਣਾਇਆ ਗਿਆ ਸਭਾ ਦੇ ਕੰਮਾਂ ਨੂੰ ਦੇਖਦਿਆਂ ਤਖ਼ਤ ਸ਼੍ਰੀ ਹਜੂਰ ਸਾਹਿਬ ਜੀ ਵਲੋਂ ਆਰੰਭੀ ਗਈ 300 ਸਾਲਾ ਜਾਗ੍ਰਿਤੀ ਯਾਤਰਾ ਦੀ ਅਗਵਾਈ ਕੁਆਡੀਨੇਟਰ ਵਜੋਂ ਭਾਈ ਬਲਜਿੰਦਰ ਸਿੰਘ ਛੰਨਾ ਜੀ ਨੂੰ ਸੰਭਾਲੀ ਗਈ | ਜਿਸ  ਦੁਆਰਾ  ਭਾਈ ਛੰਨਾ ਜੀ ਵਲੋਂ ਸਭਾ ਦੇ ਨਾਮ ਨੂੰ ਹੋਰ ਵੀ ਰੋਸ਼ਨ ਕੀਤਾ ਗਿਆ | ਜਿਸ ਦੀ ਬਦੋਲਤ 10 ਅਗਸਤ 2008 ਨੂੰ ਭਾਈ ਬਲਜਿੰਦਰ ਸਿੰਘ ਛੰਨਾ ਜੀ ਨੂੰ ਤਖ਼ਤ ਸ਼੍ਰੀ ਹਜੂਰ ਸਾਹਿਬ ਵਿਖੇ ਬੁਲਾ ਕੇ ਚੇਅਰਮੈਨ ਪਰਮਿੰਦਰ ਸਿੰਘ ਪਸਰੀਚਾ ਡੀ.ਜੀ.ਪੀ (ਮਹਾਰਾਸ਼ਟਰ),ਜਥੇਦਾਰ ਕੁਲਵੰਤ ਸਿੰਘ ਤਖ਼ਤ ਸ਼੍ਰੀ ਹਜੂਰ ਸਾਹਿਬ ,ਨਵ-ਨਿਯੁਕਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਸਮੁੱਚੀ ਮੈਨਜਮੈਂਟ ਵਲੋਂ ਭਾਈ ਬਲਜਿੰਦਰ ਸਿੰਘ ਛੰਨਾ ਜੀ ਨੂੰ ਸਨਮਾਨਿਤ ਕੀਤਾ ਗਿਆ | ਇਸੇ ਦੇ ਚਲਦਿਆਂ 20 ਅਗਸਤ 2008 ਨੂੰ ਪਿੰਡ ਰਸੂਲੜਾ ਜਿਲਾ ਲੁਧਿਆਣਾ ਵਿਖੇ ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜੀ ਵਲੋਂ ਪੰਜਾਬ, ਹਰਿਆਣਾ ,ਯੂਪੀ ਅਤੇ ਹੋਰ ਰਾਜਾਂ ਦੇ ਮੈਂਬਰਾਂ ਅਤੇ ਅਹੁਦੇਦਾਰਾ ਦੀ ਹਾਜਰੀ ਵਿਚ ਭਾਈ ਬਲਜਿੰਦਰ ਸਿੰਘ ਛੰਨਾ ਜੀ ਨੂੰ ਇਸ ਸੰਸਥਾ ਦੇ ਕੌਮੀ ਪ੍ਰਧਾਨ ਵਜੋਂ ਦਸਤਾਰ ਬੰਦੀ ਕੀਤੀ ਗਈ | ਜਿਸ ਉਪਰੰਤ ਆਪਣੀ ਜਿੰਮੇਵਾਰੀ ਨੂੰ ਹੋਰ ਵੀ ਸੰਜੀਦਗੀ ਨਾਲ ਲੈਦਿਆਂ ਭਾਈ ਛੰਨਾ ਜੀ ਵਲੋਂ ਇਸ ਸਭਾ ਨੂੰ 2010-2011 ਵਿਚ ਇੰਟਰਨੈਸ਼ਨਲ ਸ਼ਬਦ ਐਮਿਡਮੈਂਟ  ਕਰਵਾ ਕੇ ਇਸ ਸਭਾ ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ ਵਜੋਂ ਇਕ ਸੰਸਥਾ ਦਾ ਰੂਪ ਦਿੱਤਾ ਗਿਆ | ਜਿਸ ਦੌਰਾਨ ਇਹ ਸੰਸਥਾ ਵੱਖ-ਵੱਖ ਧਾਰਮਿਕ ਅਤੇ ਰਾਜਨੀਤਕ ਸਖਸੀਅਤਾਂ ਵਲੋਂ ਸਨਮਾਨਿਤ ਹੁੰਦੀ ਹੋਈ ਨੂੰ 2018 ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ) ਵਲੋਂ ਮਾਨਤਾ ਦਿੱਤੀ ਗਈ ਅਤੇ ਭਾਰਤ ਸਰਕਾਰ ਵਲੋਂ UID ਨੰਬਰ PB2018/0212024 Govt.of.India ਅਧੀਨ ਰਜਿਸਟਰਡ ਕੀਤਾ ਗਿਆ | ਇਸ ਤਰਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਬਹਾਲ ਕਾਰਵਾਉਂਦੀ ਅਤੇ ਗੁਰੂ ਪੰਥ ਦੀ ਸੇਵਾ ਕਰਦੀ ਇਹ ਸੰਸਥਾ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਜੀ ਦੀ ਅਗਵਾਈ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਦੁਨੀਆਂ ਭਰ ਵਿਚ ਸੰਗਤਾਂ ਨੂੰ ਸਮਾਜਿਕ ਅਤੇ ਧਾਰਮਿਕ ਸੇਵਾਵਾ ਪ੍ਰਦਾਨ ਕਰ ਰਹੀ ਹੈ | ਜਿਸ ਵਲੋਂ Public Social Services ਦੇ ਨਾਮ ਹੇਠ ਧੀਆਂ ਬਚਾਓ,ਵਾਤਾਵਰਨ ਬਚਾਓ, ਨਸ਼ੇ ਸਮਾਜਿਕ ਬੁਰਾਈਆਂ, ਭਰੂਣ-ਹਤਿਆ ਅਤੇ ਰਿਸ਼ਵਤ ਖੋਰੀ ਵਰਗੀਆਂ ਲਾਹਨਤਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ ਲੋੜਵੰਦ ਪਰਿਵਾਰਾਂ ਦੀਆ ਲੜਕੀਆਂ ਦੇ ਵਿਆਹ ਕਰਨੇ | ਬਜ਼ੁਰਗਾਂ ਅਤੇ ਅਨਾਥ ਬੱਚਿਆਂ ਦੀ ਸਹਾਇਤਾ ਕਰਨੀ ਅਤੇ ਬਾਬਾ ਬੁੱਢਾ ਜੀ ਅਤੇ ਗ੍ਰੰਥੀ ਸਭਾ ਦੇ ਨਾਮ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ, ਸੁਰੱਖਿਆ ਕਰਨੀ, ਗੁਰੂ ਘਰਾਂ ਦੇ ਪ੍ਰਬੰਧਾ ਵਿਚ ਸੁਧਾਰ ਕਰਨਾ ਅਤੇ ਗੁਰਮਤਿ ਕਲਾਸਾਂ ਲਾ ਕੇ ਬੱਚਿਆਂ ਅਤੇ ਅਣਜਾਣ ਪਾਠੀ ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਕੀਰਤਨ ਕਥਾ ਦੀ ਸਿਖਲਾਈ ਦੇਣਾ ਲੰਬੇ ਕੇਸਾਂ ਅਤੇ ਦਸਤਾਰ ਮੁਕਾਬਲੇ ਕਰਵਾ ਕੇ ਸੰਗਤਾਂ ਨੂੰ ਸਿੱਖ ਧਰਮ ਪ੍ਰਤੀ ਪ੍ਰੇਰਿਤ ਕਰਨਾ ਇਸ ਸੰਸਥਾ ਦਾ ਮਕਸਦ ਹੈ |
 

Note:- ਇਸ ਸਭਾ ਦਾ ਪੂਰਾ ਨਾਮ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ ਅਤੇ ਸੰਖੇਪਕ ਨਾਮ ਗ੍ਰੰਥੀ ਸਭਾ ਭਾਰਤ ਹੈ | ਬਾਬਾ ਬੁੱਢਾ ਜੀ ਦੇ ਨਾਮ ਤੇ ਬਣੀਆਂ ਵੱਖ-ਵੱਖ ਗ੍ਰੰਥੀ ਸਭਾਵਾ ਨਾਲ ਸਾਡਾ ਕੋਈ ਸਬੰਧ ਨਹੀਂ ਹੈ | ਅੰਤਰਰਾਸ਼ਟਰੀ ਪੱਧਰ ਤੇ ਤਖ਼ਤ ਸਾਹਿਬਾਨਾਂ ਦੀ ਪ੍ਰਸਤੀ ਤੇ ਗੁਰੂ ਪੰਥ ਦੀ ਸੇਵਾ ਨਿਬਾਨ ਵਾਲੀ ਇਕੋ ਇਕ ਸੰਸਥਾ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ ਹੈ |
 

ਵਿਸ਼ੇਸ਼ਤਾਵਾਂ: 1 ਇਹ ਸੰਸਥਾ ਕੇਵਲ ਤੇ ਕੇਵਲ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਹੈ |  

  2 ਇਹ ਸੰਸਥਾ ਸਮੁਚੇ ਮਾਨਵਤਾ ਦੇ ਰਹਿਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪ੍ਰੇਰਨਾ ਸ੍ਰੋਤ ਮੰਨਦੀ ਹੈ  
 

3 ਇਹ ਸੰਸਥਾ ਕਿਸੇ ਵੀ ਵਿਸੇਸ ਧਾਰਮਿਕ,ਰਾਜਨੀਤਕ ਜਾ ਸਮਾਜਿਕ ਸੰਪਰਦਾਇ ਜਥੇਬੰਦੀ ਰਾਜਨੀਤਕ ਪਾਰਟੀ ਨਾਲ ਸਬੰਧਿਤ ਨਹੀਂ ਹੈ |

 4 ਇਹ ਸੰਸਥਾ ਨਿਸ਼ਕਾਮ ਰੂਪ ਵਿਚ ਮਾਨਵਤਾ ਨੂੰ ਨਿਰਪੱਖ ਸੇਵਾਵਾਂ ਪ੍ਰਦਾਨ ਕਰਦੀ ਹੈ |


 5 ਇਹ ਸੰਸਥਾ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ | ਪ੍ਰੰਤੂ ਆਪਣਾ ਆਦਰਸ਼ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸ                      ਗੁਰੂ ਸਹਿਬਾਨ ਉਪਰ ਆਸਥਾ ਰੱਖਣ ਵਾਲਾ ਕਿਸੇ ਵੀ ਧਰਮ ਜਾਤ-ਗੋਤ ਜਾਂ  ਮਜਹਬ ਦਾ ਮਰਦ ਅਤੇ ਔਰਤ ਇਸ ਸੰਸਥਾ ਦਾ ਮੈਂਬਰ ਬਣ ਸਕਦਾ ਹੈ |