Management Team

Latest Activity

Member

Abouts Us

President Message

ਗੁਰੂ ਪਿਆਰੇ ਖਾਲਸਾ ਜੀ, ਗੁਰੂ ਫਹਿਤ ਪ੍ਰਵਾਨ ਕਰਨਾ ਜੀ | ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਰਜਿ (ਭਾਰਤ ),ਗੁਰੂ ਪੰਥ ਅਤੇ ਸਮੂਹ ਗ੍ਰੰਥੀ,ਪਾਠੀ,ਰਾਗੀ, ਢਾਡੀ,ਕਥਾਵਾਚਕ,ਪ੍ਰਚਾਰਕਾਂ ਦੀ ਸੇਵਾ ਮੈਨੂੰ ਵੱਡੇ ਭਾਗਾਂ ਨਾਲ ਪ੍ਰਪਤ ਹੋਈ ਹੈ ਜਿਸ ਪ੍ਰਤੀ ਮੈਂ ਲਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹੋਇਆ ਆਪ ਜੀ ਦਾ ਹਮੇਸ਼ਾ ਰਿਣੀ ਰਹਾਂਗਾ,ਮੈਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜਰ ਨਾਜਰ ਸਮਝ ਕੇ ਵਚਨ ਕਰਦਾ ਹਾਂ ਕੇ ਮੈਂ ਹਮੇਸ਼ਾ ਸੱਚੇ ਮਨ ਨਾਲ ਗੁਰੂ ਪੰਥ ਦੀ ਸੇਵਾ ਵਿਚ ਆਖਰੀ ਦਮ ਤੱਕ ਲਗਿਆ ਰਹਾਂਗਾ ਅਗਰ ਗ੍ਰੰਥੀ,ਪਾਠੀ,ਰਾਗੀ, ਢਾਡੀ,ਕਥਾਵਾਚਕ ਜਾਂ ਕਿਸੇ ਪ੍ਰਾਣੀ ਨੂੰ ਮੇਰੇ ਸੇਵਾ ਕਾਲ ਦੋਰਾਨ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ,ਕਿਸੇ ਕਰਮਚਾਰੀ,ਕਿਸੇ ਮੈਂਬਰ,ਅਹੁਦੇਦਾਰ ਸਹਿਬਾਨ ਜਾਂ ਮੇਰੇ ਵਲੋਂ ਕਦੇ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਆਈ ਹੋਵੇ,ਵਰਤਮਾਨ ਵਿਚ ਆ ਰਹੀ ਹੋਵੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾ ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕੇ ਤੁਹਾਡੇ ਦੁਖ ਨੂੰ ਸਮਝਦਿਆਂ ਅਕਾਲ ਪੁਰਖ ਨੂੰ ਹਾਜਰ ਸਮਝ ਕੇ ਜਲਦੀ ਤੋਂ ਜਲਦੀ ਤੁਹਾਡੀ ਪਰੇਸ਼ਾਨੀ ਦਾ ਹੱਲ ਕਰਾਂਗਾ ਪ੍ਰੰਤੂ ਇਸ ਦੇ ਨਾਲ ਹੀ ਆਪ ਜੀ ਨੂੰ ਪੂਰ-ਜ਼ੋਰ ਅਪੀਲ ਵੀ ਕਰਦਾ ਹਾਂ ਕੇ ਕਿਸੇ ਪ੍ਰਾਣੀ ਵਲੋਂ ਵੀ ਗ੍ਰੰਥੀ ਪਾਠੀ ਸਿੰਘਾਂ ਦੇ ਹਿੱਤਾਂ ਲਈ ਬਡ਼ੀ ਮਿਹਨਤ ਨਾਲ ਖੜ੍ਹੇ ਕੀਤੇ ਇਸ ਪਲੇਟਫਾਰਮ ਨੂੰ ਕਦੇ ਕਿਸੇ ਪ੍ਰਕਾਰ ਕੋਈ ਵੀ ਨੁਕਸਾਨ ਨਾ ਪੁਹਚਿਆ ਜਾਵੇ ਸਗੋਂ ਵੱਧ ਚੜ ਕੇ ਸਹਿਯੋਗ ਦੇ ਕੇ ਇਸ ਸੰਸਥਾ ਨੂੰ ਕਿਸੇ ਮੰਜਿਲ ਤੱਕ ਪੁਹਚਿਆ ਜਾਵੇ ਤਾ ਜੋ ਭਵਿੱਖ ਵਿਚ ਗ੍ਰੰਥੀ,ਪਾਠੀ,ਰਾਗੀ, ਢਾਡੀ,ਕਥਾਵਾਚਕ,ਪ੍ਰਚਾਰਕ ਅਤੇ ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਆ ਰਹੀਆ ਦਰ ਪੇਸ਼ ਮੁਸ਼ਕਿਲਾਂ ਦਾ ਕੋਈ ਸਥਾਈ ਹੱਲ ਕਢਿਆ ਜਾ ਸਕੇ ਕਿਉਕਿ ਕੁਝ ਸਿੰਘਾਂ ਦੀ ਨਰਾਜਗੀ ਕਾਰਨ ਗ੍ਰੰਥੀ ਸਭਾ ਦੇ ਦਹਾਕਿਆਂ ਤੋਂ ਚਲੇ ਆ ਰਹੇ ਮਕਸਦ ਦੀ ਪੂਰਤੀ ਵਿਚ ਬਹੁਤ ਮੁਸ਼ਕਿਲਾਂ ਆ ਰਹੀਆ ਹਨ ਸੋ ਕ੍ਰਿਪਾ ਕਰਕੇ ਗ੍ਰੰਥੀ ਸਭਾ ਦੇ ਮੈਂਬਰ ਬਣੋ ਆਪਣੀ-ਆਪਣੀ ਜਿੰਮੇਵਾਰੀ ਸਮਝਦੇ ਹੋਏ ਵੱਖ-ਵੱਖ ਅਹੁਦਿਆਂ ਉਪਰ ਵਿਰਾਜਮਾਨ ਹੋ ਕੇ ਗੁਰੂ ਪੰਥ ਦੀਆਂ ਸੇਵਾਵਾਂ ਨਿਭਾਓ ਉਮੀਦ ਕਰਦੇ ਹਾਂ ਕੇ ਆਪ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਹੋਏ ਅਕਾਲ ਪੁਰਖ ਨੂੰ ਹਾਜਰ ਨਾਜਰ ਸਮਝ ਕੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦਾ ਸਤਿਕਾਰ ਕਰੋਗੇ ਅਤੇ ਇਸ ਨੂੰ ਬੁਲੰਦੀਆ ਵਲ ਲੈ ਕੇ ਜਾਓਗੇ ਧੰਨਵਾਦ ਸਹਿਤ ਗੁਰੂ ਪੰਥ ਦੇ ਦਾਸ ਬਲਜਿੰਦਰ ਸਿੰਘ ਛੰਨਾ, ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਰਜਿ (ਭਾਰਤ )

READ MORE

Our Objective

Let Us Do

Financial Support

Providing Healthy Food

Pure Drinking Water

Financial Support

Health is wealth

Youtube Video

Gallery

Testimonials

Donate